ਆਧਾਰ ਨੰਬਰ ਇੱਕ 12-ਅੰਕਾਂ ਦਾ ਰੈਂਡਮ ਨੰਬਰ ਹੈ ਜੋ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੁਆਰਾ ਭਾਰਤ ਦੇ ਨਿਵਾਸੀਆਂ ਜਾਂ ਗੈਰ-ਨਿਵਾਸੀ ਭਾਰਤੀ (NRI) ਨੂੰ ਅਥਾਰਟੀ ਦੁਆਰਾ ਨਿਰਧਾਰਤ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ। ਆਧਾਰ ਨੰਬਰ ਧਾਰਕਾਂ ਵੱਲੋਂ, ਆਪਣਾ ਆਧਾਰ ਨੰਬਰ ਦਿੰਦੇ ਸਮੇਂ, ਹੇਠ ਲਿਖੇ ਕੀ ਕਰਨੇ ਹਨ ਅਤੇ ਕੀ ਨਹੀਂ ਕਰਨਾ ਹੈ, ਦੀ ਪਾਲਣਾ ਕੀਤੀ ਜਾ ਸਕਦੀ ਹੈ। ਕੀ ਕਰਨਾ ਹੈ ਆਧਾਰ ਤੁਹਾਡੀ ਡਿਜੀਟਲ ਪਛਾਣ ਹੈ। ਆਪਣੀ ਪਛਾਣ ਸਾਬਤ ਕਰਨ ਲਈ ਆਪਣੀ ਪਸੰਦ ਅਨੁਸਾਰ ਇਸਨੂੰ ਭਰੋਸੇ ਨਾਲ ਵਰਤੋ। ਕਿਸੇ ਵੀ ਭਰੋਸੇਯੋਗ ਸੰਸਥਾ ਨਾਲ ਆਪਣਾ ਆਧਾਰ ਸਾਂਝਾ ਕਰਦੇ ਸਮੇਂ, ਉਸੇ ਪੱਧਰ ਦੀ ਸਾਵਧਾਨੀ ਵਰਤੋ ਜੋ ਤੁਸੀਂ ਆਪਣਾ ਮੋਬਾਈਲ ਨੰਬਰ, ਬੈਂਕ ਖਾਤਾ ਨੰਬਰ ਜਾਂ ਕਿਸੇ ਹੋਰ ਪਛਾਣ ਦਸਤਾਵੇਜ਼ ਜ਼ਿਵੇਂ ਪਾਸਪੋਰਟ, ਵੋਟਰ ਆਈਡੀ, ਪੈਨ, ਰਾਸ਼ਨ ਕਾਰਡ ਆਦਿ ਵਰਗੇ ਨੂੰ ਸਾਂਝਾ ਕਰਦੇ ਸਮੇਂ ਕਰਦੇ ਹੋ। ਤੁਹਾਡਾ ਆਧਾਰ ਮੰਗਣ ਵਾਲੀਆਂ ਸੰਸਥਾਵਾਂ ਤੁਹਾਡੀ ਸਹਿਮਤੀ ਪ੍ਰਾਪਤ ਕਰਨ ਲਈ ਪਾਬੰਦ ਹਨ, ਜਿਸ ਵਿੱਚ ਇਹ ਦੱਸਣਾ ਹੁੰਦਾ ਹੈ ਕਿ ਇਸਨੂੰ ਕਿਸ ਉਦੇਸ਼ ਲਈ ਲਿਆ ਜਾ ਰਿਹਾ ਹੈ। ਕਿਰਪਾ ਕਰਕੇ ਇਸ 'ਤੇ ਜ਼ੋਰ ਦਿਓ। ਜ਼ਦੋਂ ਵੀ ਤੁਸੀਂ ਆਪਣਾ ਆਧਾਰ ਨੰਬਰ ਸਾਂਝਾ ਨਹੀਂ ਕਰਨਾ ਚਾਹੁੰਦੇ, UIDAI ਵਰਚੁਅਲ ਆਈਡੈਂਟੀਫਾਇਰ (VID) ਜਨਰੇਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਤੁਸੀਂ ਆਸਾਨੀ ਨਾਲ VID ਜਨਰੇਟ ਕਰ ਸਕਦੇ ਹੋ ਅਤੇ ਇਸਨੂੰ ਆਪਣੇ ਆਧਾਰ ਨੰਬਰ ਦੀ ਥਾਂ 'ਤੇ ਪ੍ਰਮਾਣੀਕਰਨ ਲਈ ਵਰਤ ਸਕਦੇ ਹੋ। ਇਸ VID ਨੂੰ ਕੈਲੰਡਰ ਦਿਨ ਦੇ ਅੰਤ ਤੋਂ ਬਾਅਦ ਬਦਲਿਆ ਜਾ ਸਕਦਾ ਹੈ। ਤੁਸੀਂ UIDAI ਦੀ ਵੈੱਬਸਾਈਟ ਜਾਂ ਐਮ- ਆਧਾਰ ਐਪ 'ਤੇ ਪਿਛਲੇ ਛੇ ਮਹੀਨਿਆਂ ਦਾ ਆਪਣਾ ਆਧਾਰ ਪ੍ਰਮਾਣੀਕਰਨ ਇਤਿਹਾਸ ਦੇਖ ਸਕਦੇ ਹੋ। ਸਮੇਂ-ਸਮੇਂ 'ਤੇ ਇਸਦੀ ਜਾਂਚ ਕਰਦੇ ਰਹੋ। UIDAI ਹਰੇਕ ਪ੍ਰਮਾਣੀਕਰਨ ਬਾਰੇ ਈਮੇਲ ਰਾਹੀਂ ਸੂਚਿਤ ਕਰਦਾ ਹੈ। ਇਸ ਲਈ, ਆਪਣੀ ਅੱਪਡੇਟ ਕੀਤੀ ਈਮੇਲ ਆਈਡੀ ਨੂੰ ਆਪਣੇ ਆਧਾਰ ਨੰਬਰ ਨਾਲ ਜੋੜਨ ਨਾਲ ਇਹ ਯਕੀਨੀ ਬਣੇਗਾ ਕਿ ਹਰ ਵਾਰ ਜਦੋਂ ਤੁਹਾਡਾ ਆਧਾਰ ਨੰਬਰ ਪ੍ਰਮਾਣਿਤ ਹੁੰਦਾ ਹੈ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇ। OTP-ਅਧਾਰਤ ਆਧਾਰ ਪ੍ਰਮਾਣੀਕਰਨ ਨਾਲ ਕਈ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਲਈ, ਹਮੇਸ਼ਾ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਅੱਪਡੇਟ ਰੱਖੋ। UIDAI ਆਧਾਰ ਲਾਕ ਕਰਨ ਦੇ ਨਾਲ-ਨਾਲ ਬਾਇਓਮੈਟ੍ਰਿਕ ਲਾਕ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜੇਕਰ ਤੁਸੀਂ ਕੁਝ ਸਮੇਂ ਲਈ ਆਧਾਰ ਦੀ ਵਰਤੋਂ ਕਰਨ ਦੀ ਸੰਭਾਵਨਾ ਨਹੀਂ ਰੱਖਦੇ, ਤਾਂ ਤੁਸੀਂ ਆਪਣੇ ਆਧਾਰ ਜਾਂ ਬਾਇਓਮੈਟ੍ਰਿਕਸ ਨੂੰ ਉਸ ਸਮੇਂ ਲਈ ਲਾਕ ਕਰ ਸਕਦੇ ਹੋ। ਇਸਨੂੰ ਜਦੋਂ ਵੀ ਲੋੜ ਹੋਵੇ, ਸੁਵਿਧਾਜਨਕ ਅਤੇ ਤੁਰੰਤ ਅਨਲੌਕ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਆਪਣੇ ਆਧਾਰ ਦੀ ਕਿਸੇ ਅਣਅਧਿਕਾਰਤ ਵਰਤੋਂ ਦਾ ਸ਼ੱਕ ਹੈ ਜਾਂ ਆਧਾਰ ਨਾਲ ਸਬੰਧਤ ਕੋਈ ਹੋਰ ਪੁੱਛਗਿੱਛ ਹੈ, ਤਾਂ UIDAI ਨਾਲ ਟੋਲ-ਫ੍ਰੀ ਹੈਲਪਲਾਈਨ 1947 'ਤੇ ਸੰਪਰਕ ਕਰੋ ਜੋ 24*7 ਉਪਲਬਧ ਹੈ ਅਤੇ/ਜਾਂ help@uidai.gov.in ' ਤੇ ਈਮੇਲ ਕਰੋ। ਕਿਰਪਾ ਕਰਕੇ ਨਵੀਨਤਮ ਅਪਡੇਟਸ ਲਈ UIDAI ਦੇ ਸੋਸ਼ਲ ਮੀਡੀਆ ਚੈਨਲਾਂ 'ਤੇ ਜਾਓ। ਕੀ ਨਹੀਂ ਕਰਨਾ ਹੈ ਆਪਣਾ ਆਧਾਰ ਪੱਤਰ/ਪੀਵੀਸੀ ਕਾਰਡ, ਜਾਂ ਇਸਦੀ ਕਾਪੀ, ਅਣਗੌਲਿਆ ਨਾ ਛੱਡੋ। ਆਪਣਾ ਆਧਾਰ ਜਨਤਕ ਡੋਮੇਨ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ (ਐਕਸ, ਫੇਸਬੁੱਕ, ਇੰਸਟਾਗ੍ਰਾਮ ਆਦਿ) ਅਤੇ ਹੋਰ ਜਨਤਕ ਪਲੇਟਫਾਰਮਾਂ 'ਤੇ ਖੁੱਲ੍ਹ ਕੇ ਸਾਂਝਾ ਨਾ ਕਰੋ। ਕਿਸੇ ਵੀ ਅਣਅਧਿਕਾਰਤ ਸੰਸਥਾ ਨੂੰ ਆਪਣਾ ਆਧਾਰ OTP ਨਾ ਦੱਸੋ। ਆਪਣਾ ਐਮ-ਆਧਾਰ ਪਿੰਨ ਕਿਸੇ ਨਾਲ ਸਾਂਝਾ ਨਾ ਕਰੋ। ਸਰੋਤ: ਯੂਆਈਡੀਏਆਈ